ਇਕ ਬੱਚੇ ਲਈ ਰੋਜ਼ਾਨਾ ਖੁੱਲ੍ਹਦਾ ਪੰਜਾਬ ਦਾ ਆਹ ਸਕੂਲ, ਆਉਂਦਾ ਹੈ ਸਕੂਲ ਦਾ ਪੂਰਾ ਸਟਾਫ਼

Latest Update

ਆਮ ਤੌਰ ‘ਤੇ ਜਦੋਂ ਕਿਸੇ ਸਕੂਲ ਦਾ ਨਾਂ ਆਉਂਦਾ ਹੈ ਤਾਂ ਸਾਡੇ ਜ਼ੇਹਨ ਵਿਚ ਬੱਚਿਆਂ ਨਾਲ ਭਰੀਆਂ ਕਲਾਸਾਂ, ਵੱਡੇ-ਵੱਡੇ ਮੈਦਾਨ, ਬੱਚਿਆਂ ਦੇ ਮੋਢਿਆਂ ‘ਤੇ ਬਸਤੇ ਨਜ਼ਰ ਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਸਿਰਫ ਇਕੋ ਹੀ ਵਿਦਿਆਰਥੀ ਪੜ੍ਹਦਾ ਹੈ। ਉਹ ਰੋਜ਼ਾਨਾ ਇਕੱਲਿਆਂ ਹੀ ਕਲਾਸ ਲਗਾਉਂਦਾ ਹੈ ਤੇ ਹਰ ਰੋਜ਼ ਇਕੋ ਵਿਦਿਆਰਥੀ ਲਈ ਮਿਡ ਡੇ ਮਿਲ ਵੀ ਬਣਦੀ ਹੈ। ਬੱਚਾ ਇਕੱਲਾ ਨੇੜਲੇ ਪਿੰਡ ਤੋਂ ਇਕ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਵਿਚ ਪੜ੍ਹਨ ਲਈ ਪਹੁੰਚਦਾ ਹੈ।ਬਠਿੰਡਾ ਦੇ ਕੋਠੇ ਬੁੱਧ ਸਿੰਘ

ਵਾਲੇ ਵਿਚ ਇਕ ਅਜਿਹਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ ਜਿਥੇ ਪਿਛਲੇ 3 ਸਾਲਾਂ ਤੋਂ ਸਿਰਫ ਇਕ ਹੀ ਬੱਚਾ ਪੜ੍ਹਦਾ ਆ ਰਿਹਾ ਹੈ । ਇਸ ਸਕੂਲ ਦੇ ਟੀਚਰ ਸਾਹਿਬਾਨ ਵੱਲੋਂ ਜਦੋਂ ਪਿੰਡਾਂ ਵਿਚ ਜਾ ਕੇ ਬੱਚਿਆਂ ਨੂੰ ਇਸ ਸਕੂਲ ਵਿਚ ਦਾਖਲ ਕਰਾਉਣ ਲਈ ਕਿਹਾ ਜਾਂਦਾ ਹੈ ਤਾਂ ਮਾਪਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣਗੇ ਜਦੋਂ ਕਿ ਇਸ ਸਮਾਰਟ ਸਕੂਲ ਵਿਚ ਸਹੂਲਤ ਦੀ ਕੋਈ ਕਮੀ ਨਹੀਂ ਹੈ।

ਸਕੂਲ ਦੇ ਪ੍ਰਿੰਸੀਪਲ ਤੇ ਟੀਚਰ ਸਾਹਿਬਾਨ ਦੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਦੀ ਬਜਾਏ ਸਰਕਾਰੀ ਸਕੂਲ ਵਿਚ ਪੜ੍ਹਾਉਣ ਕਿਉਂਕਿ ਇਥੇ ਉਹ ਸਭ ਤਰ੍ਹਾਂ ਦੀਆਂ ਸਹੂਲਤਾਂ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਵਿਚ ਹੁੰਦੀਆਂ ਹਨ। ਇਥੇ ਪ੍ਰਾਜੈਕਟ ਵੀ ਲੱਗਿਆ ਹੋਇਆ ਹੈ।ਇਮਾਰਤ ਵੀ ਚੰਗੀ ਬਣੀ ਹੋਈ ਹੈ, ਪਹਿਲੀ ਤੋਂ 8ਵੀਂ ਤੱਕ ਬੱਚਿਆਂ ਦੀ ਪੜ੍ਹਾਈ ਬਿਲਕੁਲ ਫ੍ਰੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *