ਮੌ.ਤ ਦੀਆਂ ਖ਼ਬਰਾਂ ਤੋਂ ਬਾਅਦ Poonam Pandey ਹੋਈ Live, ਕਿਉਂ ਆਪ ਹੀ ਫੈਲਾਈ ਸੀ ਮੌ.ਤ ਦੀ ਝੂਠੀ ਅਫ਼ਵਾਹ? ਦੇਖੋਂ

Latest Update

ਅਭਿਨੇਤਰੀ ਪੂਨਮ ਪਾਂਡੇ ਜ਼ਿੰਦਾ ਹੈ। ਅਦਾਕਾਰਾ ਨੇ ਸ਼ਨਿਚਰਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਉ ਸ਼ੇਅਰ ਕੀਤਾ। ਪੂਨਮ ਨੇ ਦਸਿਆ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀਪੂਨਮ ਪਾਂਡੇ ਨੇ ਅਪਣੀ ਵੀਡੀਉ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਉਹ ਪੂਰੀ ਤਰ੍ਹਾਂ ਸਿਹਤਮੰਦ ਬੈਠੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਕਿਹਾ, ‘ਮੈਂ ਜ਼ਿੰਦਾ ਹਾਂ। ਸਰਵਾਈਕਲ ਕੈਂਸਰ ਨਾਲ ਮੇਰੀ ਮੌਤ ਨਹੀਂ ਹੋਈ ਹੈ। ਬਦਕਿਸਮਤੀ ਨਾਲ, ਮੈਂ ਇਹ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ

ਸਰਵਾਈਕਲ ਕੈਂਸਰ ਨਾਲ ਲੜਾਈ ਲੜਦਿਆਂ ਅਪਣੀਆਂ ਜਾਨਾਂ ਗੁਆ ਦਿਤੀਆਂ ਹਨ। ਉਹ ਇਸ ਬਾਰੇ ਕੁੱਝ ਨਹੀਂ ਕਰ ਸਕੀਆਂ ਕਿਉਂਕਿ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ। ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਵੀ ਹੋਰ ਕੈਂਸਰ ਦੇ ਉਲਟ, ਸਰਵਾਈਕਲ ਕੈਂਸਰ ਨੂੰ ਹਰਾਉਣਾ ਸੰਭਵ ਹੈ। ਤੁਹਾਨੂੰ ਸਿਰਫ਼ ਅਪਣੇ ਟੈਸਟ ਕਰਵਾਉਣੇ ਪੈਣਗੇ ਅਤੇ HPV ਵੈਕਸੀਨ ਲਗਵਾਉਣੀ ਪਵੇਗੀ’। ਪੂਨਮ ਪਾਂਡੇ ਦੀ ਵੀਡੀਉ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਹੰਗਾਮਾ ਮਚ ਗਿਆ ਹੈ। ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪੂਨਮ ਪਾਂਡੇ ਨੇ ਵੀ

ਸੋਸ਼ਲ ਮੀਡੀਆ ‘ਤੇ ਅਪਣੀ ਮੌਤ ਦਾ ਝੂਠ ਬੋਲਣ ਲਈ ਮੁਆਫੀ ਮੰਗੀ ਹੈ। ਅਪਣੀ ਏਜੰਸੀ HAUTERRFLY ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਵੀਡੀਉ ‘ਚ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਤੋਂ ਮੁਆਫੀ ਮੰਗਦੇ ਹੋਏ ਪੂਨਮ ਪਾਂਡੇ ਕਹਿ ਰਹੀ ਹੈ ਕਿ ਉਸ ਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਸੱਭ ਕੀਤਾ ਹੈ ਦੱਸ ਦੇਈਏ ਕਿ 2 ਫਰਵਰੀ ਦੀ ਸਵੇਰ ਨੂੰ ਪੂਨਮ ਪਾਂਡੇ ਦੇ ਕਥਿਤ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ। ਅਦਾਕਾਰਾ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ

ਗਈ, ਜਿਸ ‘ਚ ਦਸਿਆ ਗਿਆ ਕਿ ਪੂਨਮ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਜਦਕਿ ਸੋਸ਼ਲ ਮੀਡੀਆ ਉਤੇ ਕਈ ਲੋਕ ਇਸ ਖ਼ਬਰ ਨੂੰ ਫਰਜ਼ੀ ਦੱਸ ਰਹੇ ਸਨ। ਕਈ ਮੀਡੀਆ ਰੀਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਜ਼ਿੰਦਾ ਹੈ। ਇਸ ਵਿਚਾਲੇ ਕਈ ਤਰ੍ਹਾਂ ਦੀਆਂ ਪੋਸਟਾਂ ਵੀ ਵਾਇਰਲ ਹੋਈਆਂ, ਜਿਨ੍ਹਾਂ ਵਿਚ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਨੂੰ ਫਰਜ਼ੀ ਦਸਿਆ ਗਿਆ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *