ਪੰਜਾਬ ਪੁਲੀਸ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਨਵਾਂ ਵਿਵਾਦ ਖੰਨਾ ਵਿਚ ਸਾਹਮਣੇ ਆਇਆ ਹੈ ਜਿੱਥੇ ਬਜ਼ੁਰਗ ਜੋੜੇ ਨੇ ਪੁਲੀਸ ਉਪਰ ਥਾਣੇ ਅੰਦਰ ਕੁੱਟ ਮਾਰ ਕਰਨ ਦੇ ਇਲਜ਼ਾਮ ਲਾਏ ਨੇ ਬਜ਼ੁਰਗ ਜੋੜੇ ਨੇ ਉਨ੍ਹਾਂ ਦੀ ਧੀ ਨਾਲ ਵੀ ਪੁਲੀਸ ਵੱਲੋਂ ਬਦਸਲੂਕੀ ਕਰਨ ਦੇ ਦੋਸ਼ ਲਗਾਏ ਨੇ ਸਰਕਾਰੀ ਹਸਪਤਾਲ ਖੰਨਾ ਵਿਖੇ ਜ਼ੇਰੇ ਇਲਾਜ ਕੁਲਦੀਪ ਕੌਰ ਨੇ ਦੱਸਿਆ
ਕਿ ਉਨ੍ਹਾਂ ਦਾ ਬੇਟਾ ਨਸ਼ੇ ਕਰਦਾ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾ ਦਿੱਤਾ ਬੇਟੇ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਉਣ ਮਗਰੋਂ ਉਨ੍ਹਾਂ ਦੇ ਬੇਟੇ ਨਾਲ ਨਸ਼ਾ ਕਰਨਾ ਦੋ ਹੋਰ ਮੁੰਡੇ ਸਦਰ ਥਾਣੇ ਦੀ ਪੁਲੀਸ ਸਮੇਤ ਉਨ੍ਹਾਂ ਦੇ ਘਰ ਨਿਊ ਨਰੋਤਮ ਨਗਰ ਵਿਖੇ ਆ ਗਏ ਹਾਲਾਂਕਿ ਉਨ੍ਹਾਂ ਦੇ ਘਰ ਦਾ ਏਰੀਆ ਸਿਟੀ ਥਾਣਾ ਇੱਕ ਦੀ ਹੱਦ ਅੰਦਰ ਆਉਂਦਾ ਹੈ
ਪ੍ਰੰਤੂ ਸਦਰ ਥਾਣਾ ਦੀ ਪੁਲਸ ਜਦੋਂ ਨਸ਼ੇੜੀ ਮੁੰਡਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆਈ ਤਾਂ ਪੁਲਿਸ ਉਨ੍ਹਾਂ ਦੇ ਬੇਟੇ ਬਾਰੇ ਪੁੱਛਣ ਲੱਗੀ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਕਿਤੇ ਨਸ਼ੇੜੀ ਮੁੰਡੇ ਉਨ੍ਹਾਂ ਦੇ ਬੇਟੇ ਨੂੰ ਮੁੜ ਬਾਹਰ ਲਿਆ ਕੇ ਨਸ਼ੇ ਉੱਤੇ ਨਾ ਲਾ ਦੇਣ ਇਸ ਉਪਰੰਤ ਪੁਲਸ ਉਨ੍ਹਾਂ ਨੂੰ ਥਾਣੇ ਲੈ ਗਈ ਥਾਣੇ ਅੰਦਰ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਦੀ ਪੱਗ ਉਤਾਰੀ ਗਈ ਵਾਲਾਂ ਤੋਂ ਫਡ਼ ਕੇ ਕੁੱਟ ਮਾਰ ਵੀ ਕੀਤੀ ਗਈ ਡੈਡੀ ਤੱਕ ਪੁੱਟ ਕੇ ਲੱਤਾਂ ਮਾਰੀਆਂ ਰੇਂਜਾਂ ਕੁਲਦੀਪ ਕੌਰ ਦੀ ਧੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਪੁਲਸ ਉਨ੍ਹਾਂ ਦੇ ਘਰ ਆਈ ਤਾਂ ਉਸ ਨੇ ਵਾਰਡ ਦੀ ਮਹਿਲਾ ਕੌਂਸਲਰ ਦੇ ਪਤੀ ਰਣਬੀਰ ਸਿੰਘ ਮਾਨ ਦੇ ਨਾਲ ਪੁਲਸ ਵਾਲੇ ਦੀ ਗੱਲ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਏਐਸਆਈ ਨੇ ਉਨ੍ਹਾਂ ਨੂੰ ਬੁਰਾ ਭਲਾ ਬੋਲਦੇ ਹੋਏ ਥੱਪੜ ਮਾਰਿਆ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ