ਹੁਣ ਸੜਕਾਂ ਤੇ ਸਫਰ ਪਵੇਗਾ ਮਹਿੰਗਾ

Uncategorized

ਕਿਸਾਨ ਮੋਰਚਾ ਵੱਲੋਂ ਕਿਸਾਨੀ ਸੰਘਰਸ਼ ਨੂੰ ਮੁਅੱਤਲ ਕਰਨ ਦਾ ਅੈਲਾਨ ਕਰ ਦਿੱਤਾ ਗਿਆ ਸੀ ਤੇ ਬਹੁਤ ਜਲਦੀ ਹੀ ਹੁਣ ਕਿਸਾਨ ਘਰਾਂ ਨੂੰ ਪਰਤਣੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਹੀ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਟੌਲ ਪਲਾਜ਼ੇ ਬੰਦ ਹਨ ਜੋ ਕਿ ਜਲਦ ਹੀ ਸ਼ੁਰੂ ਹੋ ਜਾਣਗੇ ਅਤੇ ਹੁਣ ਟੌਲ ਪਲਾਜ਼ਾ ਦੇ ਰੇਟ ਵਿਚ ਵੀ ਵਾਧਾ ਹੋਣ ਦੀ ਖਬਰ ਮਿਲ ਰਹੀ ਹੈ ਕਿਸਾਨ ਅੰਦੋਲਨ ਕਾਰਨ ਲਗਪਗ ਇਕ ਸਾਲ ਤੋਂ ਬੰਦ ਪਏ ਪੰਜਾਬ ਹਰਿਆਣਾ ਤੇ ਟੋਲ ਪਲਾਜ਼ੇ ਨੂੰ ਮੁੜ ਤੋਂ ਚਾਲੂ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ

ਕਿਸਾਨ ਇਕ ਸਾਲ ਤੋਂ ਦੋਵਾਂ ਸੂਬਿਆਂ ਚੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਦਰਜਨ ਤੋਂ ਵੱਧ ਟੌਲ ਪਲਾਜ਼ੇ ਤੇ ਧਰਨਾ ਦੇ ਰਹੇ ਸਨ ਇਸ ਕਾਰਨ ਇੱਥੇ ਟੌਲ ਵਸੂਲੀ ਬੰਦ ਹੋ ਗਈ ਸੀ ਤੇ ਵਾਹਨ ਚਾਲਕ ਬਗੈਰ ਕਿਸੇ ਰੋਕ ਟੋਕ ਤੋਂ ਜਾਰੀ ਹੈ ਹੁਣ ਕਿਸਾਨ ਅੰਦੋਲਨ ਖਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਿਆਂ ਤੇ ਟੈਕਸ ਵਸੂਲਣ ਦੀ ਤਿਆਰੀ ਕਰ ਲਈ ਹੈ ਪੰਜਾਬ ਚ ਪਿਛਲੇ ਡੇਢ ਸਾਲ ਤੋਂ ਟੋਲ ਪਲਾਜ਼ਿਆਂ ਦੇ ਅਦਾ ਕਰਨ ਦੀ ਆਦਤ ਕਾਰ ਜੀਪਾਂ ਵਾਲੇ ਨੇ ਛੱਡੀ ਹੋਈ ਹੈ

ਹੁਣ ਕਿਸਾਨ ਅੰਦੋਲਨ ਖਤਮ ਹੁੰਦੇ ਹੀ ਉਨ੍ਹਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਫਿਲਹਾਲ ਪੁਰਾਣੇ ਰੇਟਾਂ ਤੇ ਹੀ ਟੋਲ ਵਸੂਲਿਆ ਜਾਵੇਗਾ ਪਰ ਸੰਭਾਵਨਾ ਹੈ ਕੇਂਦਰ ਸਰਕਾਰ ਟੌਲ ਪਲਾਜ਼ਾ ਦੇ ਰੇਟ ਵਧਾ ਸਕੀ ਪਿਛਲੇ ਡੇਢ ਸਾਲ ਤੋਂ ਟੌਲ ਦੀ ਅਦਾਇਗੀ ਨਾ ਹੋਣ ਕਾਰਨ ਕਈ ਲੋਕ ਭੁੱਲ ਗਏ ਹਨ ਕਿ ਪੰਜਾਬ ਹਰਿਆਣਾ ਦੇ ਮੁੱਖ ਸ਼ਹਿਰਾਂ ਤੋਂ ਲੈ ਕੇ ਦਿੱਲੀ ਤਕ ਕਿੰਨਾ ਟੋਲ ਵਸੂਲਿਆ ਜਾਂਦਾ ਸੀ

ਦਿੱਲੀ ਕਰਨਾਲ ਚ ਬਸਤਾੜਾ ਟੌਲ ਦੇ ਮੈਨੇਜਰ ਭਾਨੂ ਪ੍ਰਤਾਪ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਫਿਲਹਾਲ ਟੋਲ ਚਲਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਟੌਲ ਸ਼ੁਰੂ ਕੀਤਾ ਜਾਵੇਗਾ ਸਾਡੇ ਕੋਲ ਪੂਰਾ ਸਟਾਫ਼ ਤੇ ਹੋਰ ਸਾਰੇ ਪ੍ਰਬੰਧ ਹਨ

Leave a Reply

Your email address will not be published.