ਸਰਕਾਰ ਇਕ ਸਕੀਮ ਨਰੇਗਾ ਸਕੀਮ ਜਿਸ ਦੇ ਅਧੀਨ ਲੋੜਵੰਦ ਗ਼ਰੀਬ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ ਪਰ ਜੇਕਰ ਕੋਠੀਆਂ ਚ ਰਹਿਣ ਵਾਲੇ ਤੇ ਕਾਰਾਂ ਝੂਟਣ ਵਾਲੇ ਲੋਕ ਇਸ ਸਕੀਮ ਤਹਿਤ ਕੰਮ ਤਾਂ ਕਰਨਾ ਨਾ ਪਰ ਉਨ੍ਹਾਂ ਨੂੰ ਰੁਜ਼ਗਾਰ ਦੇ ਪੈਸੇ ਮਿਲਣ ਤਾਂ ਇਸ ਨੂੰ ਕੀ ਕਹੋਗੇ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਵਿੱਚ ਮਨਰੇਗਾ ਦੇ ਵਿੱਚ ਵੱਡੀ ਹੇਰ ਫੇਰ ਹੋਣ ਦਾ ਮਾਮਲਾ ਸਾਹਮਣੇ ਆਇਆ
ਇਸ ਪਿੰਡ ਦੇ ਸਰਪੰਚ ਤੇ ਦੋਸ਼ ਨਹੀਂ ਕਿ ਉਸਨੇ ਆਪਣੇ ਆਸ ਪਾਸ ਦੇ ਰਿਸ਼ਤੇਦਾਰਾਂ ਦੇ ਜੌਬ ਕਾਰਡ ਬਣਾ ਕੇ ਦਿੱਤੇ ਉਹਨਾਂ ਦੀਆਂ ਮਜ਼ਦੂਰੀ ਵਿਚ ਹਾਜ਼ਰੀਆਂ ਬੀ ਲਵਾਈਆਂ ਉਨ੍ਹਾਂ ਦੇ ਨਾਮ ਤੇ ਆਏ ਪੈਸੇ ਆਪ ਕਢਵਾ ਲਏ ਜਦੋਂ ਕਿ ਜਿਨ੍ਹਾਂ ਲੋਕਾਂ ਦੇ ਕਾਰਡ ਬਣੇ ਸਨ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਸੀ ਕਿ ਇਨ੍ਹਾਂ ਵਿੱਚ ਤਾਂ ਉਥੇ ਹੀ ਜਦੋਂ ਉਨ੍ਹਾਂ ਲੋਕਾਂ ਨੂੰ ਪੁੱਛਿਆ ਗਿਆ ਜਾ ਕੇ ਤਾਂ ਉੁਨ੍ਹਾਂ ਨੂੰ ਕਿਹਾ ਕਿ ਤੁਸੀਂ ਨਰੇਗਾ
ਵਿਚ ਕੰਮ ਕਦੋਂ ਤੋਂ ਕਰਦੇ ਹੁਣ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਨਰੇਗਾ ਵਿੱਚ ਕੰਮ ਹੀ ਨਹੀਂ ਕਰਦੇ ਤਾਂ ਉਸ ਵਿਅਕਤੀ ਨੇ ਕਿਹਾ ਕਿ ਕੰਮ ਅਸੀਂ ਤਾਂ ਕਰਾਂਗੇ ਜੇ ਅਸੀਂ ਕਾਰਡ ਬਣਾਇਆ ਹੋਵੇ ਤੇ ਉਸ ਵਿਅਕਤੀ ਨੇ ਕਿਹਾ ਕਿ ਇਹ ਗ਼ਰੀਬਾਂ ਦੀ ਸਕੀਮ ਸੀ ਜਿਹਾ ਕਿਉਂ ਕਰਾਂਗੇ ਸਾਡੇ ਕੋਲ ਤਾਂ ਦੋ ਚਾਰ ਕਿੱਲੇ ਹੈਗੇ ਉਸ ਵਿਅਕਤੀ ਨੇ ਦੱਸਿਆ ਕਿ ਇੱਕ ਦਿਨ ਸਰਪੰਚ ਦੇ ਮੁੰਡੇ ਨੇ ਪੈਸੇ ਪਵਾਈ ਸੀ ਮੇਰੇ ਖਾਤੇ ਵਿੱਚ ਮੈਂ ਉਨ੍ਹਾਂ ਨੂੰ ਜ਼ਰੂਰ ਕਢਵਾ ਕੇ ਦਿੱਤੇ ਨੇ
ਮਜ਼ਦੂਰ ਮਿੱਠੂ ਸਿੰਘ ਮੇਜਰ ਸਿੰਘ ਆਦਿ ਨੇ ਦੱਸਿਆ ਕਿ ਸਰਪੰਚ ਦੇ ਪਰਿਵਾਰ ਦੇ ਮੈਂਬਰਾਂ ਅਤੇ ਉਸ ਦੇ ਨਜ਼ਦੀਕੀਆਂ ਨੇ ਕਦੇ ਸਾਡੇ ਨਾਲ ਕੰਮ ਨਹੀਂ ਕੀਤਾ ਉਨ੍ਹਾਂ ਦੱਸਿਆ ਕਿ ਸਾਨੂੰ ਅਪ੍ਰੈਲ ਮਹੀਨੇ ਦੀ ਮਜ਼ਦੂਰੀ ਹਾਲੇ ਤੱਕ ਨਹੀਂ ਮਿਲੀ