ਕੈਨੇਡਾ ਚ ਹਰ ਮਹੀਨੇ ਦਮ ਤੋੜ ਰਹੇ ਛੇ ਭਾਰਤੀ ਵਿਦਿਆਰਥੀ ਸਿਰਫ਼ ਟੋਰਾਂਟੋ ਦੇ ਅੰਕੜੇ ਨੇ ਮਾਪਿਆਂ ਦੀਆ ਚਿੰਤਾਵਾਂ ਵਧਾਈਆਂ

Uncategorized

ਉਨ੍ਹਾਂ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਾ ਕੇ ਕੈਨੇਡਾ ਪਹੁੰਚ ਰਹੇ ਭਾਰਤੀ ਵਿਦਿਆਰਥੀ ਇਥੋਂ ਦੇ ਚੁਣੌਤੀਆਂ ਭਰੇ ਮਾਹੌਲ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ ਅਤੇ ਹੱਡ ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਆਰਥਿਕ ਸਮੱਸਿਆਵਾਂ ਵਿੱਚ ਘਿਰ ਜਾਂਦੇ ਨੇ ਮਾਨਸਿਕ ਪ੍ਰੇਸ਼ਾਨੀਆਂ ਇੰਨੀਆਂ ਵਧ ਜਾਂਦੀਆਂ ਨੇ ਕਿ ਖ਼ੁਦ ਕੁਸ਼ੀ ਦਾ ਰਾਹ ਸੌਖਾ ਲੱਗਣ ਲੱਗ ਜਾਂਦਾ ਹੈ ਇਕੱਲੇ ਟੋਰਾਂਟੋ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਹਰ ਮਹੀਨੇ ਪੰਜ ਭਾਰਤੀ ਵਿਦਿਆਰਥੀਆਂ ਦੀਆਂ ਲਾ ਸ਼ਾਂ ਅੰਤਮ ਸਸਕਾਰ ਲਈ ਆ ਰਹੀਆਂ ਨੇ

ਬਾਕੀ ਸ਼ਹਿਰਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਦਿਲ ਦਹਿਲਾਉਣ ਵਾਲਾ ਅੰਕੜਾ ਸਾਹਮਣੇ ਆ ਸਕਦਾ ਹੈ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ ਇਕ ਲੱਖ ਛਪੰਜਾ ਹਜ਼ਾਰ ਤੋਂ ਵੱਧ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਬਣਦਾ ਹੈ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਵਿੱਦਿਅਕ ਅਦਾਰੇ ਕੌਮਾਂਤਰੀ ਵਿਦਿਆਰਥੀਆਂ ਤੋਂ ਹਰ ਸਾਲ ਤਕਰੀਬਨ ਅੱਠ ਅਰਬ ਡਾਲਰ ਦੀ ਕਮਾਈ ਕਰਦੇ ਨੇ

ਜਿਨ੍ਹਾਂ ਤੋਂ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਚਾਰ ਗੁਣਾ ਫੀਸ ਵਸੂਲ ਕੀਤੀ ਜਾਂਦੀ ਹੈ ਜਦ ਕਿ ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚਾ ਵੱਖਰਾ ਹੁੰਦਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦੇ ਬਾਨੀ ਰਵੀ ਜੈਨ ਨੇ ਦੱਸਿਆ ਕਿ ਭਾਰਤ ਵਿੱਚ ਮੌਜੂਦ ਸਲਾਹਕਾਰ ਵਿਦਿਆਰਥੀਆਂ ਨੂੰ ਜ਼ਮੀਨੀ ਹਾਲਾਤ ਬਾਰੇ ਕੋਈ ਗੱਲ ਨਹੀਂ ਦੱਸਦੇ ਸਿਰਫ਼ ਅਤੇ ਸਿਰਫ਼ ਕੈਨੇਡਾ ਵਿਚ ਖੁਸ਼ਹਾਲ ਭਵਿੱਖ ਦੇ ਸੁਪਨੇ ਦਿਖਾਏ ਜਾਂਦੇ ਨੇ ਬਿਨਾਂ ਸ਼ੱਕ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਵਿੱਚ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਦਿਆਂ ਸਥਾਨਕ ਸਮਾਜ ਦਾ ਹਿੱਸਾ ਬਣਨ ਵਿੱਚ ਸਫ਼ਲ ਹੋ ਜਾਂਦੇ ਨੇ ਪਰ ਕਈ ਬਦਕਿਸਮਤ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਆਪਣੇ ਪਰਿਵਾਰ ਨਾਲ ਦੁਬਾਰਾ ਕਦੇ ਮੇਲ ਨਹੀਂ ਹੁੰਦਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.