ਕਿਸਾਨ ਮੋਰਚੇ ਨੇ ਪੀਐਮ ਮੋਦੀ ਦੇ ਟਵੀਟ ਦਾ ਕੀਤੇ ਰਿਪਲਾਈ

Uncategorized

ਮੰਤਰੀ ਨਰਿੰਦਰ ਮੋਦੀ ਤੋਂ ਪੁੱਛੇ ਇਹ ਸ਼ਹੀਦ ਭਾਈ ਤਾਰੂ ਸਿੰਘ ਦੇ ਜਨਮ ਦਿਹਾਡ਼ੇ ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵਲੋਂ ਟਵੀਟ ਕੀਤਾ ਗਿਆ ਤੇ ਟਵੀਟ ਕਰਦਿਆਂ ਹੋਇਆ ਲਿਖਿਆ ਗਿਆ ਕਿ ਭਾਈ ਤਾਰੂ ਸਿੰਘ ਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਨਮਨ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਬਹਾਦਰੀ ਨੂੰ ਕਦੇ ਨਹੀਂ ਭੁੱਲਣਗੀਆਂ ਸੱਚ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤਿਅੰਤ ਪ੍ਰੇਰਨਾਦਾਇਕ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਟਵੀਟ ਤੋਂ ਬਾਅਦ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਇਸ ਟਵੀਟ ਦਾ ਜਵਾਬ ਦਿੱਤਾ ਗਿਆ ਅਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਭਾਈ ਤਾਰੂ ਸਿੰਘ ਦੇ ਵਾਰਿਸ ਤੁਹਾਨੂੰ ਸਿੰਘੂ ਟਿਕਰੀ ਤੇ ਪਿਛਲੇ ਦੱਸ ਮਹੀਨਿਆਂ ਤੋਂ ਉਡੀਕ ਰਹੇ ਨੇ ਪ੍ਰਧਾਨਮੰਤਰੀ ਜੀ ਝੂਠ ਦੀਆਂ ਹੱਦਾਂ ਪਾਰ ਕਰ ਕੇ ਤੁਹਾਡੀ ਪਾਰਟੀ ਅਤੇ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਰਹੀ ਗੱਲ ਨਿਆਂ ਦੀ ਤਾਂ ਲਖੀਮਪੁਰ ਵਿੱਚ ਗੱਡੀ ਚੜ੍ਹਨ ਵਾਲਿਆਂ ਨੂੰ ਬਚਾ ਕੇ ਕਿਹੜਾ ਨਿਆਂ ਕਰ ਰਹੇ ਹੋ

ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ ਇਸ ਦੌਰਾਨ ਕਿਸਾਨਾਂ ਨੇ ਹਰ ਮੌਸਮ ਦਾ ਸਾਹਮਣਾ ਕੀਤਾ ਤੂਫ਼ਾਨ ਕੁਦਰਤੀ ਆਫ਼ਤਾਂ ਅਤੇ ਹਰ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਣ ਡਟੇ ਰਹੇ ਇਸ ਦੇ ਚੱਲਦਿਆਂ ਕਿਸਾਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਭਾਜਪਾ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.