ਉਂਜ ਤਾਂ ਸਾਰੇ ਧੀਆਂ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਉਹ ਧੀਆਂ ਹੀ ਹੁੰਦੀਆਂ ਨੇ ਜੋ ਮਾਪਿਆਂ ਨੂੰ ਔਖੇ ਸਮੇਂ ਸਾਂਭਦੀਆਂ ਨੇ ਪਰ ਅਜੋਕੇ ਸਮੇਂ ਵਿੱਚ ਸ਼ਾਇਦ ਉਹ ਧੀਆਂ ਵੀ ਹੁਣ ਘਾਟੀ ਨੇ ਜੋ ਆਪਣੇ ਮਾਪਿਆਂ ਬਾਰੇ ਸੋਚਣ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਕਸਬਾ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਇਕ ਬਜ਼ੁਰਗ ਪ੍ਰਲਾਦ ਸਿੰਘ ਨੇ ਆਪਣੀ ਬੇਟੀ ਵੱਲੋਂ ਉਸ ਨਾਲ ਕੀਤੀ ਧੋਖੇਬਾਜ਼ੀ ਦੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਉਨ੍ਹਾਂ ਜੀਵਨ ਸਿੰਘ ਚੌਕ ਵਿੱਚ ਬੈਠ ਕੇ ਮਰਨ ਵਰਤ ਰੱਖ ਲਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਕਿਹਾ
ਕਿ ਉਸ ਸਮੇਂ ਤੋਂ ਮੋਹਤਬਰ ਆਗੂਆਂ ਤੇ ਐੱਸਡੀਐਮ ਖਡੂਰ ਸਾਹਿਬ ਨੇ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਮਰਨ ਵਰਤ ਤੁੜਵਾ ਦਿੱਤਾ ਸੀ ਇਸ ਤੋਂ ਬਾਅਦ ਹੁਣ ਛੇ ਮਹੀਨੇ ਬੀਤ ਜਾਣ ਤੇ ਵੀ ਕੋਈ ਇਨਸਾਫ਼ ਨਾ ਮਿਲਦੇ ਹੋਏ ਉਸ ਨੂੰ ਇੱਕ ਵਾਰ ਫਿਰ ਤੋਂ ਧਰਨੇ ਤੇ ਬੈਠਣਾ ਪਿਆ ਉਨ੍ਹਾਂ ਆਪਣੀ ਧੀ ਤੇ ਇਲਜ਼ਾਮ ਲਗਾਇਆ ਕਿ ਉਸ ਦੀ ਧੀ ਨੇ ਉਸ ਦੀ ਸਾਰੀ ਜਾਇਦਾਦ ਨੂੰ ਵੇਚ ਕੇ ਸਾਰਾ ਪੈਸਾ ਹੜੱਪ ਲਿਆ ਹੈ ਤੇ ਉਸ ਨੂੰ ਘਰੋਂ ਕੱਢ ਦਿੱਤਾ ਬਜ਼ੁਰਗ ਨੇ ਦੱਸਿਆ
ਕਿ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਇਹ ਮਰਨ ਵਰਤ ਨਹੀਂ ਟੁੱਟੇਗਾ ਤਾਂ ਬਜ਼ੁਰਗ ਨੇ ਦੱਸਿਆ ਕਿ ਪਹਿਲਾਂ ਵੀ ਮੈਂ ਮਰਨ ਵਰਤ ਤੇ ਬੈਠੇ ਤੇ ਮੈਨੂੰ ਐੱਸਡੀਐੱਮ ਸਾਹਮਣੇ ਉਠਾਇਆ ਸੀ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਛੇ ਮਹੀਨੇ ਹੋ ਗਏ ਨੇ ਜਿਸ ਤੋਂ ਬਾਅਦ ਹੁਣ ਮੈਂ ਅੱਕ ਕੇ ਦੁਬਾਰਾ ਮਰਨ ਵਰਤ ਤੇ ਬੈਠਿਆ ਹਾਂ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ