ਪਰਗਟ ਸਿੰਘ ਨੇ ਖੋਲਤੇ ਕੈਪਟਨ ਦੇ ਸਾਰੇ ਰਾਜ

Uncategorized

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ ਬੋਲਿਆ ਕੈਪਟਨ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਤੌਰ ਤੇ ਕੰਮ ਕਰਨ ਵਾਲੇ ਮੁੱਖ ਮੰਤਰੀ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਸਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮਿਲ ਕੇ ਆਏ ਨੇ ਪਰ ਉਹ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਨਹੀਂ ਸਨ

ਉਹ ਭਾਜਪਾ ਦੇ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਹੀ ਝੋਨੇ ਦੀ ਲੇਟ ਗੌਰਮਿੰਟ ਬਾਰੇ ਚਿੱਠੀ ਜਾਰੀ ਹੋਈ ਹੈ ਉੱਥੇ ਹੀ ਕੇਂਦਰ ਸਰਕਾਰ ਉੱਤੇ ਬੋਲਦਿਆਂ ਹੋਇਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਫ਼ਸਲ ਚੁੱਕ ਲੈਣੀ ਚਾਹੀਦੀ ਸੀ ਜੋ ਦਸ ਦਿਨ ਉਨ੍ਹਾਂ ਦੇ ਫਸਲ ਚੱਕਰ ਚ ਪੈਂਡਿੰਗ ਕੀਤੇ ਹਨ ਨਹੀਂ ਕਰਨੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲੇ ਹੋਏ ਹਨ

ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਜ਼ਿਸ਼ ਦੇ ਤਹਿਤ ਹੀ ਪੰਜਾਬ ਚ ਝੋਨੇ ਦੀ ਖਰੀਦ ਚ ਦੇਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਇਕ ਦੋ ਦਿਨਾਂ ਚ ਇਸ ਮਸਲੇ ਦਾ ਹੱਲ ਜ਼ਰੂਰ ਕੱਢਾਂਗੀ ਉਦੋਂ ਤੱਕ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਲੈ ਕੇ ਜੋ ਪੱਕ ਕੇ ਮੰਡੀਆਂ ਚ ਪਹੁੰਚ ਚੁੱਕੀ ਹੈ ਇਸ ਤੇ ਟੈਂਪਰੇਰੀ ਅਰੇਂਜਮੈਂਟ ਕੀਤੇ ਜਾਣਗੇ

ਇੱਥੇ ਦੱਸ ਦੇਈਏ ਕਿ ਕੈਬਨਿਟ ਮੰਤਰੀ ਕੋਠੀ ਦਾ ਘਿਰਾਓ ਕਰਨ ਨੂੰ ਲੈ ਕੇ ਪਰਗਟ ਸਿੰਘ ਉੱਤੇ ਘਰਵਾਲੇ ਰਸਤੇ ਤੇ ਪੁਲਸ ਵੱਲੋਂ ਬੈਰੀਗੇਡ ਲਗਾਏ ਗਏ ਹਨ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਮਸਲੇ ਨੂੰ ਸੁਲਝਾ ਲੈਣਗੇ ਉਨ੍ਹਾਂ ਰਾਜਪਾਲ ਨੂੰ ਵੀ ਫੋਨ ਕੀਤਾ ਸੀ ਪਰ ਉਨ੍ਹਾਂ ਨੇ ਉਨ੍ਹਾਂ ਦੇ ਫੋਨ ਦਾ ਜਵਾਬ ਨਹੀਂ ਦਿੱਤਾ

Leave a Reply

Your email address will not be published.