ਛੱਤ ਥੱਲੇ ਸੁੱਤੀ ਸੀ ਗਰਭਵਤੀ ਮਹਿਲਾ ਪਤਾ ਨਹੀਂ ਸੀ ਵਰਤ ਜਾੳੂਗਾ ਭਾਣਾ

Uncategorized

ਫ਼ਰੀਦਕੋਟ ਵਿੱਚ ਅੱਜ ਮੂੰਹ ਹਨੇਰੇ ਹੀ ਤੇਜ਼ ਮੀਂਹ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਇਕ ਗਰੀਬ ਪਰਿਵਾਰ ਲਈ ਕਹਿਰ ਦਾ ਮੀਂਹ ਸਾਬਿਤ ਹੋਇਆ ਭਾਰੀ ਮੀਂਹ ਦੇ ਚੱਲਦੇ ਸਥਾਨਕ ਜੋਤ ਰਾਮ ਬਸਤੀ ਵਿੱਚ ਇੱਕ ਗ਼ਰੀਬ ਦੇ ਘਰ ਦੀ ਛੱਤ ਡਿੱਗ ਪਈ ਜਿੱਥੇ ਘਰ ਦਾ ਸਾਰਾ ਸਾਮਾਨ ਤਹਿਸ ਨਹਿਸ ਹੋ ਗਿਆ ਉਥੇ ਘਰ ਦੇ ਉਸ ਕਮਰੇ ਵਿਚ ਪਈ ਇਕ ਗਰਭਵਤੀ ਮਹਿਲਾ ਅਤੇ ਉਸ ਦਾ ਪੰਜ ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ

ਜਿਸ ਨੂੰ ਗੁਆਂਢੀਆਂ ਦੀ ਮਦਦ ਨਾਲ ਮਲਬੇ ਹੇਠੋਂ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਗੌਰਤਲਬ ਹੈ ਕਿ ਇਸ ਮੌਕੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮਦਦ ਲਈ ਨਹੀਂ ਪਹੁੰਚਿਆ ਬਲਕਿ ਆਸ ਪੜੋਸ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਮਹਿਲਾ ਅਤੇ ਉਸ ਦੇ ਬੱਚੇ ਦਾ ਇਲਾਜ ਸ਼ੁਰੂ ਕਰਵਾਇਆ ਗੁਰਵਿੰਦਰ ਸਿੰਘ ਨੇ ਦੱਸਿਆ ਵੀ ਕਹਿੰਦਾ ਮੈਂ ਇਹਨਾਂ ਦਾ ਪੜੋਸੀ ਹਾਂ ਤੇ ਸਵੇਰ ਦਾ ਬਹੁਤ ਮੀਂਹ ਪੈ ਰਿਹਾ ਹੈ ਜਿਸ ਕਾਰਨ ਇਨ੍ਹਾਂ ਦੀ ਛੱਤ ਚੋਣ ਲੱਗ ਪਈ ਤੇ ਮੁੰਡਾ ਬਾਹਰ ਆ ਗਿਆ

ਨੂਹ ਇਹਨਾ ਦਾ ਛੋਟਾ ਮੁੰਡਾ ਅੰਦਰ ਹੀ ਸੀਗੇ ਤੇ ਮੁੰਡੇ ਨੇ ਉਪਰ ਚੜ੍ਹਨਾ ਸੀਗਾ ਏਨੇ ਨੂੰ ਦੇਖਦੇ ਦੇਖਦੇ ਸੱਤ ਥੱਲੇ ਆ ਕੇ ਡਿੱਗ ਪਈ ਤੇ ਫੇਰ ਰੌਲਾ ਪੈ ਗਿਆ ਆਣ ਗਵਾਂਢ ਭੱਜ ਕੇ ਆਇਆ ਉਨ੍ਹਾਂ ਨੂੰ ਕੱਢਿਆ ਜਿਸ ਨਾਲ ਉਨ੍ਹਾਂ ਦੀ ਇਕ ਲੱਤ ਟੁੱਟ ਗਈ ਇਕ ਬਾਂਹ ਟੁੱਟਗੀ ਜੇਸਨ ਨਾਲ ਬੱਚੇ ਦੇ ਬਹੁਤ ਸੱਟਾਂ ਵੱਜੀਆਂ

ਤੇ ਇਨ੍ਹਾਂ ਦੇ ਸਾਮਾਨ ਦਾ ਵੀ ਬਹੁਤ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਵਿੱਚ ਦਾਖ਼ਲ ਨੇ ਐਮਰਜੈਂਸੀ ਵਾਰਡ ਦੇ ਵਿੱਚ ਤੇ ਇਨ੍ਹਾਂ ਦੀ ਨੂੰਹ ਦੇ ਸੱਟਾਂ ਵੱਜੀਆਂ ਨਾਲ ਇਨ੍ਹਾਂ ਦਾ ਪੋਤਾ ਉਸ ਦੇ ਵੀ ਸੱਟਾਂ ਵੱਜੀਆਂ ਨੇ

Leave a Reply

Your email address will not be published.